ਗੁਰਮੱਤ : ਸਮਝਾਉਣ ਲਈ ਨਹੀਂ, ਅਪਨਾਉਣ ਲਈ

ਸ਼੍ਰੀ ਸੁਲੇਖ ਸਾਥੀ ਜੀ
ਸ਼੍ਰੀ ਸੁਲੇਖ ਸਾਥੀ ਜੀ

ਦੂਜਿਆਂ ਨੂੰ ਗੁਰਮੱਤ ਸਮਝਾਉਣਾ ਇਕ ਗੱਲ ਹੈ ਤੇ ਖੁਦ ਗੁਰਮੱਤ ਅਪਨਾਉਣਾ ਦੂਜੀ ਗੱਲ| ਪਹਿਲੀ  ਗੱਲ ਕਿਉਂਕਿ ਬਹੁਤ ਆਸਾਨ ਹੈ ਇਸਲਈ ਹਰ ਕੋਈ ਇਸ ਤੇ ਤਾਂ ਅਮਲ ਕਰ ਲੈਂਦਾ ਹੈ ਪਰ ਦੂਜੀ ਗੱਲ ਕਿਉਂਕਿ ਬਹੁਤ ਹੀ ਮੁਸ਼ਕਿਲ ਹੈ, ਜਿਸ ਕਾਰਣ ਇਸ ਤੋਂ ਅਣਗਹਿਲੀ ਕਰਦਾ ਰਹਿੰਦਾ ਹੈ ਨਤੀਜਾ - 'ਆਪ ਨਾ ਜਾਂਦੀ ਸਹੁਰੇ, ਸਈਆਂ ਮਤੀ ਦਏ' ਵਾਲੀ ਅਵਸਥਾ ਬਣ ਜਾਂਦੀ ਹੈ । ਸਾਨੂੰ ਇਤਿਹਾਸ ਦੱਸਦਾ ਹੈ ਕੀ ਦੂਜੀ ਗੱਲ ਨੂੰ ਅਪਨਾਉਣ ਵਾਲੇ ਹੀ ਗੁਰੂ ਦਰ ਤੇ ਪ੍ਰਵਾਨ ਹੋਏ ਹਨ ਅਤੇ ਰਹਿੰਦੀ ਦੁਨਿਆ ਤਕ ਓਹਨਾ ਦੇ ਨਾਂ ਕਾਇਮ ਹੋਏ ਹਨ| 'ਥੜੇ ਬਣਾ ਦਿਉ' ਤਾਂ ਬਣਾ ਦਿਤੇ, 'ਢਾਹ ਦਿਉ' ਤੇ ਢਾਹ ਦਿਤੇ| ਨਹੀਂ ਪੁਛਿਆ - ਕਿਉਂ ਬਣਾਉਣੇ ਹਨ, ਨਾ ਹੀ ਪੁਛਿਆ - ਕਿਉਂ ਢਾਹੁਣੇ  ਹਨ? ਅਧੀ ਰਾਤ ਨੂੰ ਕਿਹਾ 'ਦਿਨ ਚੜ ਗਿਆ ਹੈ' ਕਪੜੇ ਧੋ ਲਿਆਉ, ਨਹੀਂ ਕਿਹਾ ਕੀ ਅਜੇ ਤਾਂ ਅਧੀ ਰਾਤ ਹੈ, ਚਲ ਪਏ। ਭਾਵ ਪੂਰਨ ਸਮਰਪਣ| ਇਹ ਹੈ ਗੁਰਮਤ| ਅੱਜ ਲੋੜ ਹੈ ਗੁਰੂ ਦੀ ਮੱਤ  ਨੂੰ ਅਪਨਾਉਣ ਦੀ ਨਾ ਕੀ ਸਿਰਫ ਸਮਝਾਉਣ ਦੀ। 

-----ਸ਼੍ਰੀ ਸੁਲੇਖ ਸਾਥੀ ਜੀ 
source : ਗੁਰਮਤ ਸੋਵੀਨਾਰ : 2010 , ਪੰਨਾ : 90