• E-mail Id of Rev. Sulekh Sathi Ji : sulekhsathi@maanavta.com
Rev. Sulekh Sathi Ji
Rev. Sulekh Sathi Ji

ਕਾਵਿ-ਚਿੱਤਰ : ਸੁਲੇਖ ਸਾਥੀ ਨਾਗੀ ਨੂੰ ਕਾਵਿ-ਖੇਤਰ ਵਿੱਚ ਸੁਲੇਖ 'ਸਾਥੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ. ਸਾਥੀ ਜੀ ਦਿੱਲੀ ਵਿੱਚ ਬਣੀ ਲੋਕ ਕਵੀ ਸਭਾ ਦੇ ਮੁਖ ਸੱਕਤਰ ਦੀ  ਸੇਵਾ ਨਿਭਾ ਰਹੇ ਹਨ. ਉਨ੍ਹਾਂ ਦਾ ਵਿਅਕਤੀਤਵ ਤਾਂ ਉਨ੍ਹਾਂ ਦੀ ਸ਼ਾਇਰੀ  ਤੋਂ ਪ੍ਰਗਟ ਹੁੰਦਾ ਹੈ ਪਰ ਹਾਜ਼ਰ-ਜਵਾਬ ਤੇ ਬਹੁਪਖੀ ਪ੍ਰਤਿਭਾ ਦੇ ਮਾਲਕ ਹੋਣ ਕਰਕੇ ਕੋਮਾਂਤਰੀ ਪਧਰ ਦੀਆਂ ਸਟੇਜਾਂ ਉੱਪਰ ਸਾਥੀ ਨੂੰ ਮੰਚ ਸੰਚਾਲਨ ਦਾ ਮੌਕਾ ਅਕਸਰ ਮਿਲਦਾ ਰਹਿੰਦਾ ਹੈ. ਹਾਲਾਂਕਿ ਪੰਜਾਬੀ, ਹਿੰਦੀ ਤੋਂ ਅਲਾਵਾ ਉਰਦੂ ਭਾਸ਼ਾ ਨਾਲ ਵੀ ਸਾਥੀ ਦਾ ਗਹਿਰਾ ਰਿਸ਼ਤਾ ਹੈ ਪਰ ਪੰਜਾਬੀ ਭਾਸ਼ਾ ਨਾਲ ਪੰਜਾਬੀਆਂ ਵਾਂਗ ਪਿਆਰ ਹੋਣ ਕਰਕੇ ਉਨਾਂ ਦੀ ਪੰਜਾਬੀ ਸ਼ਾਇਰੀ ਵਿੱਚ ਪਕੜ ਸਹਿਜ ਅਤੇ ਸੁਭਾਵਕ ਹੈ. ਉਹ ਆਪਣੀਆਂ ਕਵਿਤਾਵਾਂ ਵਿੱਚ ਜਿਥੇ ਵਿਹਾਰਕ ਜੀਵਨ ਦੀਆਂ ਗੱਲਾਂ ਕਹਿੰਦੇ ਹਨ ਉਥੇ ਹੀ ਮਾਨੁਖ੍ਤਾਵਾਦੀ ਕਦਰਾਂ-ਕੀਮਤਾਂ ਤੋਂ ਬਿਨਾਂ ਅਧਿਆਤਮਕਤਾ ਨੂੰ  ਕਲਾਮਈ ਸ਼ਬ੍ਦਾਵਲੀ ਨਾਲ ਸੁਸ਼ੋਭਿਤ ਕਰਦੇ ਹਨ. ਉਨ੍ਹਾਂ ਦੀਆਂ ਗਜ਼ਲਾਂ ਅਤੇ ਕਵਿਤਾਵਾਂ ਵਿੱਚ ਭਾਵੇਂ ਸਾਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਪਰ ਅਨੁਪ੍ਰਾਸ ਅਤੇ ਉਪਮਾ ਅਲੰਕਾਰ ਦੀ ਵਰਤੋਂ ਉਨ੍ਹਾਂ ਨੂੰ ਆਕਰਸ਼ਕ ਬਣਾ ਦਿੰਦੀ ਹੈ.
(source : ਪੰਜਾਬੀ ਟ੍ਰਿਬਿਊਨ, ਐਤਵਾਰ, 6 ਫ਼ਰਵਰੀ, 2011 )

ਸੁਲੇਖ ਸਾਥੀ ਜੀ ਦੀਆਂ ਪੰਜਾਬੀ ਕਵਿਤਾਵਾਂ

ਕਿਰਪਾ ਕਰਕੇ ਹੇਠਾਂ ਦਿੱਤੇ ਫਾਰਮ ਰਾਹੀਂ ਆਪਣੇ ਵਿਚਾਰ ਸਾਂਝੇ ਕਰੋ ਜੀ

God Bless All is loading comments...