ਸ਼ਬਦ ਸਾਂਝ (ਪੰਜਾਬੀ ਕਵਿਤਾ)

ਕਵੀ : ਸਰਦਾਰ ਰਵੇਲ ਸਿੰਘ, ਇਟਲੀ

E-mail : 

singhrewail@yahoo.com

Contact Number : 

00393272382827

 


ਸ਼ਬਦ ਹੀ ਗਿਆਨ ਹੈ,
ਸ਼ਬਦ ਹੀ ਧਿਆਨ ਹੈ,
ਸ਼ਬਦ ਬਿਨ ਕੁਝ ਨਹੀਂ,
ਗੁੰਗਾ ਇਨਸਾਨ ਹੈ,
ਸ਼ਬਦ ਤੋਂ ਬਿਨਾਂ,
ਅੰਨ੍ਹਾ ਇਨਸਾਨ ਹੈ,
ਸ਼ਬਦ ਸੁਰ ਤਾਲ ਹੈ,
ਸ਼ਬਦ ਗੁਣ ਗਾਣ ਹੈ,
ਸ਼ਬਦ ਦੇ ਬਾਝ,
ਸੁੰਨ ਹੀ ਮਸਾਣ ਹੈ,
ਸ਼ਬਦ ਹੀ ਗੂੰਜ ਹੈ,
ਧਰਤ ਅਸਮਾਨ ਹੈ,
ਸ਼ਬਦ ਹੀ ਆਦਮੀ ਲਈ,
ਮਹਾਂ ਵਰ  ਦਾਨ ਹੈ,
ਸ਼ਬਦ ਦੀ ਬਹਾਲ ਵਿੱਚ,
ਰਹਿੰਦਾ ਇਨਸਾਨ ਹੈ,
ਸ਼ਬਦ ਦੀ ਵਿਆਖਿਆ,
ਔਖਾ ਵਿਖਿਆਨ ਹੈ,
ਸ਼ਬਦ ਉਪਦੇਸ਼ ਹੈ,
ਸ਼ਬਦ ਪ੍ਰਧਾਨ ਹੈ,
ਸ਼ਬਦ ਬਿਨ ਆਦਮੀ,
ਵਾਂਗਰਾਂ ਹੈਵਾਨ ਹੈ,
ਸ਼ਬਦ ਉਪਦੇਸ਼ ਤੋਂ,
ਸਾਰਾ ਹੈ ਜਹਾਨ ਹੈ,
ਸ਼ਬਦ ਹੀ ਸੰਗੀਤ ਹੈ,
ਸ਼ਬਦ ਸੁਰ ਤਾਨ ਹੈ,
ਸ਼ਬਦ ਇਸ ਫਿਜ਼ਾ ਵਿੱਚ,
ਅਸਲ ਸੁਲਤਾਨ ਹੈ,
ਸ਼ਬਦ ਹੀ ਸਾਂਝ ਹੈ,
ਸ਼ਬਦ ਹੀ ਮਹਾਂ ਹੈ,
ਸ਼ਬਦ ਹੀ ਗੁਰੂ ਹੈ,
ਸ਼ਬਦ ਭਗਵਾਨ ਹੈ.
 

ਕਿਰਪਾ ਕਰਕੇ ਆਪਣੇ ਵਿਚਾਰ ਸਾਂਝੇ ਕਰੋ ਜੀ