ਜਦ ਧਰਮ ਸਥਾਨੀਂ ਜਾਇਆ ਕਰ (ਪੰਜਾਬੀ ਕਵਿਤਾ)

Sardar Rewail Singh, Italy-----ਕਵੀ : ਸਰਦਾਰ ਰਵੇਲ ਸਿੰਘ, ਇਟਲੀ

E-mail : singhrewail@yahoo.com

VisitorsFree Web Counter

ਜਦ ਧਰਮ ਸਥਾਨੀਂ ਜਾਇਆ ਕਰ,
ਸ਼ਰਧਾ ਵੀ ਨਾਲ ਲਿਜਾਇਆ ਕਰ.
 
ਹਰ ਥਾਂ ਤੇ ਰੱਬ ਦਾ ਵਾਸਾ ਜੇ,
ਇੱਸ ਮਨ ਨੂੰ ਵੀ ਸਮਝਾਇਆ ਕਰ.
 
ਕੀ ਵੇਦ ਗਰੰਥ ਨੇ ਕੂਕ ਰਹੇ,
ਜ਼ਰਾ ਮਨ ਨੂੰ ਵੀ ਸਮਝਾਇਆ ਕਰ.
 
ਕੋਈ ਹਿੰਦੂ ਹੈ ਜਾਂ ਮੁਸਲਿਮ ਹੈ,
ਤੂੰ ਇਸ ਪਾਸੇ ਨਾ ਜਾਇਆ ਕਰ.
 
ਇਸ ਮਾਨਵਤਾ ਦੀ ਸਾਂਝ ਲਈ,
ਤੂੰ ਸਭ ਦੀ ਖੈਰ ਮਨਾਇਆ ਕਰ.
 
ਜੇ ਲੀਡਰ ਜਾਂ ਅਧਿਕਾਰੀ ਹੈਂ,
ਬੱਸ ਆਪਣਾ ਫਰਜ਼ ਨਿਭਾਇਆ ਕਰ.
 
ਇਹ ਝਗੜੇ ਝੇੜੇ ਧਰਮਾਂ ਦੇ,
ਐਵੇਂ ਨਾ ਹਰ ਥਾਂ ਪਾਇਆ ਕਰ.
 
ਇਹ ਕੁਦਰਤ ਸਾਂਝੀ ਸਭ ਦੀ ਹੈ,
ਇਸ ਵੱਲ ਵੀ ਝਾਤੀ ਪਾਇਆ ਕਰ.
 
ਗੱਲ ਦੂਸਰਿਆਂ ਦੀ ਕਰਨ ਲਈ,
ਜ਼ਰਾ ਅੰਦਰ ਝਾਤੀ ਪਾਇਆ ਕਰ.
 
ਇਹ ਦੁਨਿਆ ਇੱਕ ਗੁਲਦਸਤਾ ਹੈ,
ਤੂੰ ਇਸ ਮਹਿਕ ਵਧਾਇਆ ਕਰ.
 
ਐਸੀ ਫੁਲਵਾੜੀ ਲਾਇਆ ਕਰ,
ਨਫਰਤ ਦੀਆਂ ਵਾੜਾਂ ਢਾਇਆ ਕਰ.
 
ਜੱਦ ਧਰਮ ਸਥਾਨੀਂ ਜਾਇਆ ਕਰ,
ਬੱਸ ਏਹੋ ਸਿੱਖ ਕੇ ਆਇਆ ਕਰ.