Uploaded on 29th July, 2013

Readers :Free Hit Counters


ਸੱਚਾ ਸਾਥੀ ਤੂੰਹੀ ਤੂੰਹੀ (ਪੰਜਾਬੀ ਕਵਿਤਾ)

ਕਵਿ ਸਰਦਾਰ ਬਿਕਰਮਜੀਤ ਸਿੰਘ ਸੇਠੀ

ਚੌਪਾਸੀਂ   ਆਕਾਸ਼  ਪਾਤਾਲੀਂ,  ਹਰ  ਪਾਸੇ  ਹੈਂ  ਤੂੰਹੀ ਤੂੰਹੀ

ਹਰ  ਬੰਦੇ  ਜੀਅ  ਜੰਤ  ਦੇ  ਅੰਦਰ,  ਵੱਸੇਂ  ਇੱਕੋ ਤੂੰਹੀ ਤੂੰਹੀ

 

ਚੰਨ ਸੂਰਜ  ਜਲ ਪੌਣ ਨਜ਼ਾਰੇ,  ਸਭਦਾ ਕਰਤਾ ਤੂੰਹੀ ਤੂੰਹੀ

ਘਾਹ ਤ੍ਰਿਣ ਬੂਟੇ  ਫ਼ੁੱਲ ਫ਼ਲਾਂ ਅੰਦਰ,  ਵੱਸੇਂ  ਇੱਕੋ  ਤੂੰਹੀ ਤੂੰਹੀ

 

ਸਿਰਜਣਹਾਰ  ਰਿਜ਼ਕ  ਦਾ ਦਾਤਾ,  ਕੇਵਲ ਇੱਕੋ ਤੂੰਹੀ ਤੂੰਹੀ

ਦਿਲ ਦੀਆਂ ਰਮਜ਼ਾਂ  ਜਾਣਨ ਵਾਲਾ,  ਸੱਚਾ ਇੱਕੋ ਤੂੰਹੀ ਤੂੰਹੀ

 

ਵੱਖ ਵੱਖ ਧਰਮ ਤੇ ਭਾਂਤ ਦੇ ਲੋਕੀਂਮਲਿਕ ਇੱਕੋ ਤੂੰਹੀ ਤੂੰਹੀ

ਰਾਮ ਵਾਹਿਗੁਰੂ ਅੱਲਾ ਤੂੰ ਹੀ, ਹੈਂ  ਈਸਾ ਗੌਤਮ ਤੂੰਹੀ ਤੂੰਹੀ

 

ਹਰ ਬੰਦੇ  ਦੀ ਰਗ ਰਗ ਜਾਣੇਂ,  ਹੈਂ ਅੰਤਰਜਾਮੀ ਤੂੰਹੀ ਤੂੰਹੀ

ਚੰਗੇ ਮਾੜੇ  ਕਰਮਾਂ ਦਾ  ਫ਼ਲ,  ਨਿਰਪੱਖ  ਹੋ ਦੇਵੇਂ ਤੂੰਹੀ ਤੂੰਹੀ

 

ਧਰਮੀ ਪਾਪੀ  ਜੋਧਾ ਤੇ ਲਿੱਸਾ, ਹੈਂ ਰਾਜੇ  ਰੰਕ ' ਤੂੰਹੀ ਤੂੰਹੀ

ਵਿਚਰਣ ਤੇਰੇ ਹੁਕਮ ਦੇ ਬੱਝੇ,  ਸੂਤ੍ਰਧਾਰ  ਇੱਕ ਤੂੰਹੀ ਤੂੰਹੀ

 

ਮੈਂ ਮੇਰੀ ਨੂੰ ਛੱਡ ਕੇ ਬੰਦਿਆ, ਹਰਦਮ ਜੱਪਲੈ ਤੂੰਹੀ ਤੂੰਹੀ

ਰਹਿਮਤ ਬਰਕਤ ਓਸੇ ਪਾਈ, ਆਖਿਆ ਜਿਸਵੀ ਤੂੰਹੀ ਤੂੰਹੀ

 

ਜੀਵਨ ਰੱਥ ਦਾ ਮੇਰਾ ਸਾਰਥੀ, ਮਾਰਗ ਦਰਸ਼ਕ ਤੂੰਹੀ ਤੂੰਹੀ

ਸਭ ਜਗ "ਜੀਤ" ਟੋਲ ਮੈਂ ਡਿੱਠਾ, ਸੱਚਾ ਸਾਥੀ ਤੂੰਹੀ ਤੂੰਹੀ