Uploaded on 26th May, 2013

Readers :Hit Counters


ਸੱਚ ਤੇ ਪ੍ਰੇਮ(ਪੰਜਾਬੀ ਕਵਿਤਾ)

ਕਵਿ ਸਰਦਾਰ ਬਿਕਰਮਜੀਤ ਸਿੰਘ ਸੇਠੀ

ਸੱਚ ਤੇ ਪ੍ਰੇਮ ਵੱਸਾਕੇ ਅੰਦਰਧਰਮ ਦੀ ਉਜਲੀ ਰਾਹ ਤੇ ਚੱਲੀਏ
ਧੂੜ ਪਰਸੀਏ ਸਾਧ ਸੰਗਤ ਦੀਸ਼ੁਭ ਕਰਮਾਂ ਤੋਂ ਮੂਲ ਨ੍ਹਾਂ ਟੱਲੀਏ

ਹੁੱਕਮ ਗੁਰੂ ਦੇ ਮੰਨੀਏਂ ਤਤਪਰਜਾਨ ਗੁਰੂ ਤੋਂ ਵਾਰਦੇ ਚੱਲੀਏ
ਨਿਗੁਰਿਆਂ ਤੇ ਬੇਮੁੱਖਾਂ ਨੂੰ ਛੱਡਗੁਰਮੁੱਖਾਂ ਦੀ ਜਾ ਸੰਗਤ ਰਲੀਏ

ਜ਼ੁਲਮ ਦੀ ਹਾਮੀ ਤਕ ਨ੍ਹਾਂ ਭਰੀਏਜਾਲਮ ਵੀ ਨ੍ਹਾਂ ਕੋਈ ਝੱਲੀਏ
ਕਿਸੇ ਲੋੜਵੰਦ ਯਾ ਅਬਲਾ ਤਾਈਂਮਦਦਗਾਰ ਬਣਨੋ ਨ੍ਹਾਂ ਟੱਲੀਏ

ਨਿੰਦਾ ਲੋਭ ਹੰਕਾਰ ਨੂੰ ਤਜ ਕੇਸ਼ੁਕਰ ਸਬਰ ਸੰਤੋਖ 'ਚ ਪੱਲੀਏ
ਮੰਗੀਏ ਭਲਾ ਧਰਤ ਤੇ ਸਭਦਾਭਾਈਚਾਰਾ ਰੱਖ ਫ਼ੁਲੀਏ ਫ਼ਲੀਏ

ਜੀਵਨ ਰੂਪੀ ਇਸ ਕਿਸ਼ਤੀ ਨੂੰਚੱਪੂ ਗਿਆਨ ਦਾ ਲਾ ਕੇ ਚੱਲੀਏ
ਕਲਜੁੱਗੀ ਤੂਫ਼ਾਨਾਂ ਅੰਦਰਹਰਿ-ਸਿਮਰਨ ਕਰ ਬੇੜੀ ਠੱਲ੍ਹੀਏ

ਪ੍ਰਿਤਪਾਲਕ ਹੈ ਸਭ ਦਾ ਇੱਕੋਇਸਦੀ ਦਿੱਤਾ ਹੀ ਲੈ ਪੱਲੀਏ
ਕਹੇ"ਜੀਤ"'ਗਰ ਤ੍ਰੁਠੇ ਸਾਈਂਹੋਈਏ ਸਫ਼ਲ ਪਿੜ ਸੱਚਾ ਮੱਲੀਏ