uploaded on 7th July, 2012
ਹੋਵੇ ਸ਼ਖਸੀਯਤ ਐਸੇ ਪਾਰਦਰਸ਼ੀ
ਜਿਵੇਂ ਅੰਦਰ ਤਿਵੇਂ ਹੀ ਬਾਹਰ ਹੋਵੇ
ਹੋਣ ਮਿੱਤਰ ਹੀ ਮਿੱਤਰ ਹਰ ਪਾਸੇ
ਨਿੰਦਾ ਨਫ਼ਰਤ ਦਾ ਠੱਪ ਬਜ਼ਾਰ ਹੋਵੇ
ਮੂਰਤ ਸੱਚ ਦੀ ਹੋਵੇ ਆਚਰਣ ਉੱਚਾ
ਸੋਚ ਸੁੱਚੀ ਤੇ ਸੁਹਣਾ ਵਿਹਾਰ ਹੋਵੇ
ਫ਼ੁਲ ਝੜਨ ਬੋਲੇ ਜਦ ਬਚਨ ਮਿਠੇ
ਮਨ'ਚ ਸਭਨਾ ਲਈ ਸਤਿਕਾਰ ਹੋਵੇ
ਕਰੇ ਸਬਰ ਸੰਤੋਖ ਭਲਾਈ ਧਾਰਨ
ਪ੍ਰਭੁ-ਪ੍ਰੇਮ ਦਾ ਤੀਰ ਮਨੋਂ ਪਾਰ ਹੋਵੇ
ਨਿਂਵਕੇ ਰਹੇ ਤੇ ਕਰੇ ਪਿਆਰ ਸਭਨੂੰ
ਜੀਤ ਦਿਲਾਂ ਤੇ ਉਸੇ ਦਾ ਰਾਜ ਹੋਵੇ