Poet : Rev. Bikramjeet Singh 'Jit'
E-mail : bikramjitsingh@maanavta.com
ਬਾਂਹ ਫ਼ੱੜ ਲੈ ਰੱਬਾ
( ਬਿਕਰਮਜੀਤ ਸਿੰਘ "ਜੀਤ")
E-mail : bikramjitsingh@maanavta.com
ਬਾਂਹ ਮੇਰੀ ਤੂੰ ਫ਼ੱੜ ਲੈ ਰੱਬਾ ਕਿਤੇ ਰਾਹੋਂ ਭਟਕ ਨ੍ਹਾਂ ਜਾਵਾਂ
ਕੱਲਜੁਗੀ ਇਸ ਹੋੜ ਦੇ ਅੰਦਰ ਨ੍ਹਾਂ ਐਵੇਂ ਜਨਮ ਗਾਵਾਵਾਂ
ਲੇਖੇ ਲਾਵਾਂ ਸਵਾਸ ਅਮੁੱਲੇ ਕੀਰਤ ਹਰਦਮ ਤੇਰੀ ਗਾਵਾਂ
ਸ਼ੁਕਰ ਸਬਰ ਸੰਤੋਖ ਭਰੋਸਾ ਰਿਦ ਅੰਤਰ ਸਦਾ ਵਸਾਵਾਂ
ਭੁੱਲਣਹਾਰ ਹਾਂ ਮੇਰੇ ਸਾਈਂ ਅਵਗੁਣ ਮੇਰੇ ਅੱਤ ਘਣੇਰੇ
ਤੁਠ ਕੇ ਦੇ ਸਦਬੁੱਧੀ ਐਸੀ ਸੱਚੀ ਡਗਰ ਪੈਣ ਪਗ ਮੇਰੇ
ਤੂੰ ਹੈਂ ਸੱਚਾ ਮਲਿਕ ਇੱਕੋ ਮੈਂ ਚਾਕਰ ਬੈਠਾ ਦਰ ਤੇਰੇ
ਉਜਲੇ ਕਰਮ ਕਰਾਈਂ ਦਾਤਾ ਝੂਠ ਪਾਪ ਦੇ ਢਾਈਂ ਡੇਰੇ
ਮਾਣਿਕ ਕੰਚਨ ਮਹਿਲ ਦੁਸ਼ਾਲੇ ਬੇਸ਼ਕ ਦੇਵੀਂ ਯਾ ਨ੍ਹਾਂ ਦੇਵੀਂ
ਦੇਵੀਂ ਭੁੱਖ ਨਾਮ ਦੀ ਨਾਲੇ ਪਿਆਸ ਦਰਸ ਤੇਰੇ ਦੀ ਦੇਵੀਂ
ਸੁੱਖ ਸਾਧਨ ਪਦਾਰਥ ਛੱਤੀ ਇਹ ਵੀ ਦੇਵੀਂ ਯਾ ਨਾ ਦੇਵੀਂ
ਦੇਵੀਂ ਸੇਵਾ ਸਿਮਰਨ ਨਾਲੇ ਸਾਧ ਸੰਗਤ ਪਗ ਧੂੜੀ ਦੇਵੀਂ
ਬਖ਼ਸ਼ਣਹਾਰ ਨੇਂ ਕਹਿੰਦੇ ਤੈਨੂੰ ਮਿਹਰਾਂ ਤੇਰੀਆਂ ਨੇਂ ਬੇਅੰਤ
ਮੰਗਤਾ ਤੇਰੇ ਦਰ ਦਾ ਹਰ ਕੋਈ ਨਰ ਨਾਰੀ ਤੇ ਜੀਅ ਜੰਤ
ਮਨਸ਼ਾ ਕਰਦੇ ਪੂਰੀ ਮੇਰੀ ਰਸਨਾ ਜਪੇ ਤੇਰੇ ਨਾਮ ਦਾ ਮੰਤ
ਪਾਕੇ ਦਾਸ ਤੇ ਕ੍ਰਿਪਾ ਦ੍ਰਿਸ਼ਟੀ ਆਵਾਗਵਣ ਦਾ ਕਰਦੇ ਅੰਤ
ਇੱਕੋ ਟੇਕ ਤੇਰੀ ਈਸ਼ਵਰ ਮੈਨੂੰ ਅਵਰ ਨ੍ਹਾਂ ਸੂਝੇ ਦੂਜੀ ਥਾਂ
ਤੂੰ ਹੀ ਮੇਰਾ ਬੰਧਪ ਭ੍ਰਾਤਾ ਹੈਂ ਤੂੰ ਹੀ ਪਿਤਾ ਤੂੰ ਹੀ ਮੇਰੀ ਮਾਂ
ਬਾਂਹ ਮੇਰੀ ਨ੍ਹਾਂ ਛੱਡੀਂ ਦਾਤਾ ਮੈਂ ਤੇਰਾ ਸਿਰਫ ਹੀ ਤੇਰਾ ਹਾਂ
ਮੰਗੇ ਦਾਨ "ਜੀਤ" ਇਹ ਤੈਥੋਂ ਹਿਰਦੇ ਵੱਸੇ ਇੱਕ ਤੇਰਾ ਨਾਂ
BAANH PHAD LAI RABBA
( Bikramjit Singh "Jit" - E-mail : bikramjitsingh@maanavta.com )
BAANH MERI TU PHAD LAI RABBA
KITE RAAHO BHATAK NA JAVAAN
KALJUGI IS HORH DE ANDAR
NAH AIVEN JANAM GAVAVAAN
LEKHE LAVAAN SWAAS AMULLEI
KEERAT HARDAM TERI GAVAAN
SHUKAR SABAR SANTOKH BHAROSA
RIDD ANTAR SADAA DHIYAAVAAN
BHULLANHAAR HAAN MERE SAYEEN
AVGUN MERE ATT GHANEREI
TRUTTH KE DEH SADBUDHEE AISI
SACHEE DAGAR PAIN PAG MEREI
TU HAIN SACHAA MAALIK IKKO
MAI CHAAKAR BAITHAA DARR TEREI
UJLE KARAM KARAYEEN DAATAA
JHOOTH PAAP DE DHAAYEEN DEREI
MANIK KANLCHAN MEHAL DUSHAALEI
BESHAK DEVEEN YA NAH DEVEEN
DEVEEN BHUKH NAAM DI NAALEI
PIYAAS DARAS TERE DI DEVEEN
SUKH SAADHAN PADARATH CHHATEE
EH VI DEVEEN YA NA DEVEEN
DEVEEN SEWA SIMRAN NAALEI
SAADH SANGAT PAG DHOORI DEVEEN
BAKSHANHAAR NE KEHNDE TAINU
MEHARAAN TERIYAAN NE BEANT
MANGTAA TERE DAR DA HAR KOYEE
NAR NAARI TE JEEV JANT
MANSHAA KAR DEH POORI MERI
RASNAA JAPPE TERE NAAM DA MANT
PAA KE DAAS TE KRIPAA DRISHTEE
AAVAAGAVAN DA KAR DE ANT
IKKO TEIK TERI EESHWAR MAINU
AVAR NAH SOOJHE DOOJI THAAN
TU HI MERA BANDHAP BHRATA
HAIN TU HI PITA TU HI MERI MAA
BAAH MERI NA CHHADEEN DAATAA
MAIN TERA SIRF TERA HI HAAN
MANGE DAAN “JIT” EH TAITHAON
HIRDEI VASSEI IKK TERAA NAA