Uploaded on 27th April, 2013
ਪੋਹ ਫੁੱਟਣ ਤੋਂ ਪਹਿਲਾਂ ਚਿੜੀਆਂ
ਸੁਹਣਾ ਰਾਗ ਸੁਰੀਲਾ ਗਾਵਣ
ਲਗਦੈ ਸਭਨੂੰ ਕਹਿੰਦੀਆਂ ਉਠੋ
ਦਿਨ ਲਗੈ ਨਵਾਂ ਹੁਣ ਆਵਣ
ਆਓ ਚਿੜੀਆਂ ਵਾਂਗ ਅਸੀਂ ਵੀ
ਅੰਮ੍ਰਿਤ ਵੇਲਾ ਲਈਏ ਸੰਭਾਲ
ਅਸੀਂ ਵੀ ਗੀਤ ਪ੍ਰਭੂ ਦੇ ਗਾਈਏ
ਤਾਂ ਜੋ ਦਿਨ ਲੰਘੇ ਖੁਸ਼ਹਾਲ
ਅੰਮ੍ਰਿਤ ਵੇਲਾ ਸਮਾਂ ਹੈ ਉੱਤਮ
ਗੁਰੂ ਭਗਤ ਸਭ ਕਹਿੰਦੇ ਨੇਂ
ਵੱਡਭਾਗੀ ਬੰਦੇ ਓਹ ਜਾਣੋ
ਜੋ ਪ੍ਰਭੂ-ਯਾਦ ਵਿਚ ਬਹਿੰਦੇ ਨੇਂ
ਸੌਵੇਂ ਛੇਤੀ ਜੋ ਜਾਗੇ ਸਰਘੀ
ਹੋਏ ਨਿਰੋਗ ਬਰਕਤਾਂ ਪਾਵੇ
ਚੁਮੇਂ ਕਦਮ ਸਫਲਤਾ ਉਸਦੇ
ਜੀਤ ਜੋ ਰਾਹ ਰੱਬੀ ਅਪਨਾਵੇ