ਨਵਾਂ ਸਾਲ 2013

Uploaded on 31st December, 2012

Readers : Free Web Counter


.~: ਨਵਾਂ ਸਾਲ – 2013 :~.

ਸ਼੍ਰੀ ਬਿਕਰਮਜੀਤ ਸਿੰਘ "ਜੀਤ"

e-mail : bikramjitsinghsethi@gmail.com

ਨਵਾਂ ਸਾਲ ਚੜ੍ਹਿਐ ਦੋ ਹਜ਼ਾਰ ਤੇਹਰਾਂ

ਸਾਰੇ ਮਿੱਤਰਾਂ ਨੂੰ ਨਿੱਘੀ  ਵਧਾਈ ਹੋਵੇ 
ਵਿਚ ਖੇੜਿਆਂ ਲੰਘੇ ਇਹ ਸਾਲ ਸਾਰਾ

ਹਰ ਕਾਰਜ ਵਿਚ ਦਾਤਾ ਸਹਾਈ ਹੋਵੇ 

 

ਗੁਜ਼ਰੇ ਸਾਲਾਂ ਤੋਂ ਲੈਕੇ ਸਬਕ ਅਸੀਂ,

ਜੀਵਨ-ਰਾਹ  ਹੁਣ ਨਵੀਂ ਬਣਾ ਲਈਏ

ਵੈਰੀ ਦਿੱਸੇ ਨ੍ਹਾਂ ਕੋਈ ਜਗਤ ਅੰਦਰ,

ਨਾਲ ਪਿਆਰ ਦੇ ਸਭਨੂੰ ਅਪਨਾ ਲਈਏ

 

ਹੋਵੇ ਗੁਫ਼ਤਗੂ ਚਾਸ਼ਨੀ ਤੁੱਲ ਮਿੱਠੀ,

ਵਾਂਗ ਫ਼ੁਲਾਂ ਦੇ ਨਾਜ਼ੁਕ ਬਿਓਹਾਰ ਹੋਵੇ 

ਹੋਵੇ ਦਿਲਾਂ ਪਿਆਰ ਸਤਿਕਾਰ ਡਾਢਾ,

ਰੌਣਕ ਚੇਹਰੇ ਤੇ ਵਾਂਗ ਬਹਾਰ ਹੋਵੇ  

 

ਹੁੰਦੈ ਸਾਲ ਨਵਾਂ ਹਰਇੱਕ ਕੀਮਤੀ ਜੀ,

ਡੂੰਘੀ ਸੋਚ ਨਾਲ ਮੱਤੇ ਪਕਾ ਲਈਏ

ਐਸਾ ਕੁਝ ਕਰੀਏ ਖ਼ੁਦ ਤੇ ਫ਼ਖ਼ਰ ਹੋਵੇ,

ਨਵਾਂ ਸਾਲ ਇਹ ਸਫ਼ਲ ਬਣਾ ਲਈਏ

 

ਹੱਥ ਜੋੜ ਕੇ "ਜੀਤ" ਅਰਦਾਸ ਕਰਦੈ,

ਵਰਤੇ ਖੁਸ਼ੀ ਤੇ ਅਮਨ ਸੰਸਾਰ ਅੰਦਰ 

ਮਨੋਕਾਮਨਾ ਸੱਭ ਦੀ ਹੋਵੇ ਪੂਰਨ,

ਇਕੀਵੀਂ ਸਦੀ ਦੇ ਤੇਹਰਵੇਂ ਸਾਲ ਅੰਦਰ