Bulleh Shah diyan kaafian
Kaafian Baba Bulle Shah
Bulleh shah diyan kaafian in hindi, punjabi and roman english
ਅਬ ਲਗਨ ਲਗੀ ਕੀਹ ਕਰੀਏ ? ਕਾਫੀ ਬੁਲ੍ਹੇ ਸ਼ਾਹ ਤੁਮ ਸੁਨੋ ਹਮਾਰੀ ਬੈਨਾ ਆਏ ਰਾਤ ਦਿਨ ਨਹੀਂ ਚੈਨਾਂ ਹੁਣ ਪੀ ਬਿਨ ਪਾਲਕ ਨਾ ਸਰੀਏ ਅਬ ਲਗਨ ਲਾਗੀ ਕੀਹ ਕਰੀਏ ਨਾ ਜੀ ਸਕੀਏ ਨਾ ਮਰੀਏ ਇਹ ਅਗਨ ਬਿਰਹੋਂ ਦੀ ਭਾਰੀ ਕੋਈ ਹਮਰੀ ਪ੍ਰੀਤ ਨਿਵਾਰੀ ਬਿਨ ਦਰਸ਼ਨ ਕੈਸੇ ਤਰੀਏ ਅਬ ਲਗਨ ਲਗੀ ਕੀਹ ਕਰੀਏ ਨਾ ਜੀ ਸਕੀਏ ਨਾ ਮਰੀਏ ਬੁੱਲ੍ਹਾ ਪਈ ਮੁਸੀਬਤ ਭਾਰੀ ਕੋਈ ਕਰੋ ਹਮਾਰੀ ਕਾਰੀ ਏਹੋ ਜੈਹੇ ਦੁਖ ਕੈਸੇ ਜਰੀਏ ਅਬ ਲਗਨ ਲਗੀ ਕੀਹ ਕਰੀਏ ਨਾ ਜੀ ਸਕੀਏ ਨਾ ਮਰੀਏ |
AB LAGAN LAGI KI KARIE (Kaafi Bulleh Shah)
Tum suno hamari baina aae raat din nahin chaina hun pi bin palak na sarie
ab lagan lagi keeh karie na ji sakie na marie
eh agan birhon di bhari koi hamri preet niwari bin darshan kaise tarie
ab lagan lagi keeh karie na ji sakie na marie
bullah paee musibat bhari koi karo hamari kaari eho jaihe dukh kaise jaire
ab lagan lagi keeh karie na ji sakie na marie |