• Poet (Kavi) : Rev. Sulekh Sathi Ji
  • City : Delhi
  • E-mail id : sulekhsathi@maanavta.com
Rev. Sulekh Sathi Ji
Rev. Sulekh Sathi Ji

ਪਿਆਰਿਆਂ ਦੇ ਨਾਲ

(ਪੰਜਾਬੀ ਕਵਿਤਾ)

ਕਵੀ : ਸੁਲੇਖ ਸਾਥੀ

 ਜਦੋਂ ਮੇਲ ਹੁੰਦਾ ਸੱਜਣਾ ਪਿਆਰਿਆਂ ਦੇ ਨਾਲ
ਗੱਲਾਂ ਦਿਲ ਦੀਆਂ ਹੁੰਦੀਆਂ ਇਸ਼ਾਰਿਆਂ ਦੇ ਨਾਲ
ਰੱਜ ਅਖੀਆਂ  ਨੂੰ ਮਿਲੇ ਜਦੋਂ ਦੀਦ ਤੇਰੀ ਹੋਵੇ,
ਕਦੇ ਰੱਜੀਆਂ ਨਹੀਂ ਅੱਖੀਆਂ ਨਜ਼ਾਰਿਆਂ ਦੇ ਨਾਲ
ਮਿੱਠੇ  ਬੋਲ ਪਿਆਰ ਵਾਲੇ ਜਿੱਤ ਲੈਂਦੇ ਦਿਲਾਂ ਨੂੰ ਵੀ,
ਦਿਲ ਜਾਂਦੇ ਨਹੀਉਂ ਜਿੱਤੇ ਘਲੂਘਾਰਿਆਂ  ਦੇ ਨਾਲ
ਕੁੱਲੀ ਯਾਰ ਦੀ ਵਿੱਚ ਯਾਰੋ ਸੁੱਖ ਦੁਨੀਆਂ ਦੇ ਸਾਰੇ
ਸੁਖ ਜੁੜੇ ਨਹੀਂ ਮਹਿਲਾਂ ਤੇ ਚੁਬਾਰਿਆਂ ਦੇ  ਨਾਲ
ਜਿਨ੍ਹਾਂ ਸਾਗਰਾਂ ਦੇ ਸੀਨਿਆਂ ਨੂੰ ਜਿੱਤਣੇ ਦੀ ਠਾਣੀ,
ਉਹ ਨਹੀਂ ਖਹਿੰਦੇ ਕਦੇ ਭੁੱਲ ਕੇ ਕਿਨਾਰਿਆਂ ਦੇ ਨਾਲ
ਅੱਜ ਲਖਾਂ ਤੇ ਕਰੋੜਾ ਨਾਲ ਜਾਂਦੇ ਨੇ ਖ਼ਰੀਦੇ,
ਜਿਹੜੇ ਜੁੜਦੇ ਸੀ ਰਿਸ਼ਤੇ ਛੁਹਾਰਿਆਂ ਦੇ ਨਾਲ
ਜਿਹੜੇ ਸਚ ਦੇ ਪੁਜਾਰੀ ਜੋ ਹਕੀਕਤਾਂ ਦੇ ਹਾਮੀ,
ਉਹ ਪਤੀਜਦੇ  ਨਹੀਂ ਕਦੇ ਝੂਠੇ ਲਾਰਿਆਂ ਦੇ ਨਾਲ
ਮਜ਼ਿਲਾਂ ਵੀ ਚੱਲ ਸਾਥੀ ਉਨ੍ਹਾਂ ਕੋਲ ਆਉਂਦੀਆਂ
ਚਲਦੇ ਜੋ ਰੱਬ  ਦੇ ਸਹਾਰਿਆਂ ਦੇ ਨਾਲ

PIARIAN DE NAAL

KAVI : SULEKH SATHI

Jadon mel hunda sajjna piarian de naal

gallan dil dian hundian isharian de naal

rajj akhian nu mile jadon deed teri hove,

kade rajjian ni akhian nazaarian de naal

mithe bol piar waale jit lainde dilaan nu vi,

dil jaande nahion jit-te ghalugharian de naal

kulli yar di vich yaaro sukh dunian de saare

sukh jude nahin mahilan chubarian de naal

jinna saagran de seenian nu jit-ne di thaani

uh nahin khenhde kade bhull ke kinarian de naal

ajj lakhan te karodan naal jaande ne khareede,

jehre jurde si rishte chhuharean de naal

jihde sach de pujari, jo hakeektan de haami,

uh pateejde nahin kade jhoothe laarean de naal

manzila v chal saathi ohna kol aundian

chalde jo rabb de saharian de naal.


ਕਿਰਪਾ ਕਰਕੇ ਹੇਠਾਂ ਦਿੱਤੇ ਫਾਰਮ ਰਾਹੀਂ ਆਪਣੇ ਵਿਚਾਰ ਸਾਂਝੇ ਕਰੋ ਜੀ

God Bless All is loading comments...