Rev. Sulekh Sathi Ji
Rev. Sulekh Sathi Ji

 

  • Poet (Kavi) : Rev. Sulekh Sathi Ji
  • City : Delhi
  • E-mail id : sulekhsathi@maanavta.com
GHAZAL

Dil kise da vi dukhauna theek nahin,

hausla dooje da dhauna theek nahin,

yaar di yaari hai poojan vaaste,

augna val jhaat pauna theek nahin,

mehak phullan di taan laina theek hai,

kandian naal ulajh jaana theek nahin

rabb di pooja theek hai, karie magar,

rab de bandean nu satauna theek nahin

piar bandean naal karna theek hai

nafratan aipar vadhauna theek nahin,

sache sathi banauna hai sada,

matlabi 'sathi' banauna theek nahin,

saari dunian nu banaune aapna

aapne aipar bhulauna theek nahin.

ਗ਼ਜ਼ਲ
ਦਿਲ ਕਿਸੇ ਦਾ ਵੀ ਦੁਖਾਉਣਾ ਠੀਕ ਨਹੀਂ
ਹੌਸਲਾ ਦੂਜੇ ਦਾ ਢਾਉਣਾ ਠੀਕ ਨਹੀਂ.
ਯਾਰ ਦੀ ਯਾਰੀ ਹੈ ਪੂਜਣ ਵਾਸਤੇ.
ਔਗਣਾ ਵੱਲ ਝਾਤ ਪਾਉਣਾ ਠੀਕ ਨਹੀਂ.
ਮਹਿਕ ਫੁੱਲਾਂ ਦੀ ਤਾਂ ਲੈਣਾ ਠੀਕ ਹੈ.
ਕੰਡਿਆਂ ਨਾਲ ਉਲਝ ਜਾਣਾ ਠੀਕ ਨਹੀਂ
ਰੱਬ ਦੀ ਪੂਜਾ ਠੀਕ ਹੈ, ਕਰੀਏ ਮਗਰ,
ਰੱਬ ਦੇ ਬੰਦਿਆਂ ਨੂੰ ਸਤਾਉਣਾ ਠੀਕ ਨਹੀਂ.
ਪਿਆਰ ਬੰਦਿਆਂ ਨਾਲ ਕਰਨਾ ਠੀਕ ਹੈ
ਨਫਰਤਾਂ ਐਪਰ ਵਧਾਉਣਾ ਠੀਕ ਨਹੀਂ.
ਸੱਚੇ ਸਾਥੀ ਬਣਾਉਣਾ ਹੈ ਸਦਾ,
ਮਤਲਬੀ 'ਸਾਥੀ' ਬਣਾਉਣਾ ਠੀਕ ਨਹੀਂ.
ਸਾਰੀ ਦੁਨੀਆਂ ਨੂੰ ਬਣਾਉਣੇ ਆਪਣਾ
ਆਪਣੇ ਐਪਰ ਭੁਲਾਉਣਾ ਠੀਕ ਨਹੀਂ.

ਕਿਰਪਾ ਕਰਕੇ ਹੇਠਾਂ ਦਿੱਤੇ ਫਾਰਮ ਰਾਹੀਂ ਆਪਣੇ ਵਿਚਾਰ ਸਾਂਝੇ ਕਰੋ ਜੀ

God Bless All is loading comments...