Rev. Sulekh Sathi Ji
Rev. Sulekh Sathi Ji

 

  • Poet (Kavi) : Rev. Sulekh Sathi Ji
  • City : Delhi
  • E-mail id : sulekhsathi@maanavta.com

CHIHRE (Punjabi Kavita)
Kavi : Sulekh Sathi Ji

Dil da haal sunaunde chihre,

kujh v nahin chhupaunde chihre

anhoian anbujhian gallan

bin bole keh jaande chihre,

khushi 'ch phul ke kuppa hunde,

gam andar mujhaunde chihre

lakh bhulaian bhulde nahin jo

bhole bha bhaa jaande chihre

dard paraian chobhan de vi

hanjhuan 'chon jhalkaunde chihre,

seh nahin hundi jadon judaee,

jhatt peele pai jaande chihre,

chihre utte chaarh ke chihre,

kujh da kujh ban jaande chihre

girgit vaangu rang badal ke,

lokaan nu bharmaunde chihre,

dukh-sukh andar saath nibhaunde,

jo 'sathi' ban jaande chihre.

ਚਿਹਰੇ (ਪੰਜਾਬੀ ਕਵਿਤਾ)
ਕਵੀ : ਸੁਲੇਖ ਸਾਥੀ

ਦਿਲ ਦਾ ਹਾਲ ਸੁਣਾਉਂਦੇ ਚਿਹਰੇ
ਕੁਝ ਵੀ ਨਹੀਂ ਛੁਪਾਉਂਦੇ ਚਿਹਰੇ
ਅਣਹੋਈਆਂ ਅਣਬੁਝੀਆਂ ਗੱਲਾਂ
ਬਿਨ ਬੋਲੇ ਕਹਿ ਜਾਂਦੇ ਚਿਹਰੇ.
ਖੁਸ਼ੀ 'ਚ ਫੁਲ ਕੈ ਕੁੱਪਾ ਹੁੰਦੇ,
ਗ਼ਮ ਅੰਦਰ ਮੁਰ੍ਝਾਉਂਦੇ ਚਿਹਰੇ
ਲਖ ਭੁਲਾਇਆਂ ਭੁਲਦੇ ਨਹੀਂ ਜੋ,
ਭੋਲੇ ਭਾ ਭਾਅ ਜਾਂਦੇ ਚਿਹਰੇ
ਦਰਦ ਪਰਾਈਆਂ ਚੋਭਾਂ ਦੇ ਵੀ,
ਹੰਝੂਆਂ 'ਚੋਂ ਝ੍ਲ੍ਕਾਉਂਦੇ  ਚਿਹਰੇ,
ਸਹਿ ਨਹੀਂ ਹੁੰਦੀ ਜਦੋਂ ਜੁਦਾਈ,
ਝੱਟ ਪੀਲੇ ਪੈ ਜਾਂਦੇ ਚਿਹਰੇ.
ਚਿਹਰੇ ਉਤੇ ਚਾੜ੍ਹ ਕੇ ਚਿਹਰੇ,
 ਕੁਝ ਦਾ ਕੁਝ ਬਣ ਜਾਂਦੇ ਚਿਹਰੇ
ਗਿਰਗਿਟ ਵਾਂਗੂ ਰੰਗ ਬਦਲ ਕੇ,
ਲੋਕਾਂ ਨੂੰ ਭਰਮਾਉਂਦੇ ਚਿਹਰੇ.
ਦੁਖ -ਸੁਖ ਅੰਦਰ ਸਾਥ ਨਿਭਾਉਂਦੇ
ਜੋ 'ਸਾਥੀ' ਬਣ ਜਾਂਦੇ ਚਿਹਰੇ

ਕਿਰਪਾ ਕਰਕੇ ਹੇਠਾਂ ਦਿੱਤੇ ਫਾਰਮ ਰਾਹੀਂ ਆਪਣੇ ਵਿਚਾਰ ਸਾਂਝੇ ਕਰੋ ਜੀ

God Bless All is loading comments...