Uploaded on 31st January, 2012

Readers/Visitors : HTML Counter

 

Kavi/Geetkar : Shri Ravi Pratap Singh 'Noor' Ji

 

City : Ramraj, District Meerut (UP)

 

E-mail : decentravi11@gmail.com

 

Click Here to read Poem

       भक्ति 

कवि : श्री रवि प्रताप सिंह  'नूर' जी

 

 

भक्ति तेरी हर कोई करदै

कुझ जाण के कुझ अनजाने च 

तू ताँ घर दे विच दस्सी ए

ते लोकीं करन वीराने च 

 

भक्ति नाम नहीं भज्जण दा 

ते न ही तीरथ जाणे दा

भक्ति नाम है इस नूं जाणो

ते गुरु वचन अपनाणे दा

 

भक्ति दी बस एनी कीमत 

आपणा माण गवाणा पैंदा

छड्ड के सारी नफरत निंदा

दिल विच्च प्यार वसाणा पैंदा

 

गुरु दी मत्त नूं दिल विच रख के 

जीवन दा श्रृंगार करो

भक्ति पूरी जे करनी ए

ते सभ दे नाल प्यार करो

 

वैर ईरखा दिल चों कड्डो

सभ दे दिल विच्च प्यार भरो

भक्ति 'नूर' च रंग जावां मैं,

इह 'रवि' ते मेहर दातार करो.

 

        ਭਗਤੀ 

ਕਵਿ : ਸ਼੍ਰੀ ਰਵੀ ਪ੍ਰਤਾਪ ਸਿੰਘ  'ਨੂਰ' ਜੀ

 

 

ਭਗਤੀ ਤੇਰੀ ਹਰ ਕੋਈ ਕਰਦੈ

ਕੁਝ ਜਾਣ ਕੇ ਕੁਝ ਅਨਜਾਨੇ ਚ

ਤੂੰ ਤਾਂ ਘਰ ਦੇ ਵਿੱਚ ਦੱਸੀ ਏ

ਤੇ ਲੋਕੀਂ ਕਰਨ ਵੀਰਾਨੇ ਚ 

 

ਭਗਤੀ ਨਾਮ ਨਹੀਂ ਭੱਜਣ ਦਾ

ਤੇ ਨਾ ਹੀ ਤੀਰਥ ਜਾਣੇ ਦਾ

ਭਗਤੀ ਨਾਮ ਹੈ ਇਸ ਨੂੰ ਜਾਣੋ

ਤੇ ਗੁਰੂ ਵਚਨ ਅਪਨਾਣੇ ਦਾ

 

ਭਗਤੀ ਦੀ ਬਸ ਏਨੀ ਕੀਮਤ 

ਆਪਣਾ ਮਾਣ ਗਵਾਣਾ ਪੈਂਦਾ

ਛੱਡ ਕੇ ਸਾਰੀ ਨਫਰਤ ਨਿੰਦਾ

ਦਿਲ ਵਿੱਚ ਪਿਆਰ ਵਸਾਣਾ ਪੈਂਦਾ

 

ਗੁਰੂ ਦੀ ਮੱਤ ਨੂੰ ਦਿਲ ਵਿੱਚ ਰਖ ਕੇ

ਜੀਵਨ ਦਾ ਸ਼੍ਰਿੰਗਾਰ ਕਰੋ

ਭਗਤੀ ਪੂਰੀ ਜੇ ਕਰਨੀ ਹੈ

ਤੇ ਸਭ ਦੇ ਨਾਲ ਪਿਆਰ ਕਰੋ

 

ਵੈਰ ਈਰਖਾ ਦਿਲ ਚੋਂ ਕਢੋ

ਸਭ ਦੇ ਦਿਲ ਵਿੱਚ ਪਿਆਰ ਭਰੋ

ਭਗਤੀ 'ਨੂਰ' ਚ ਰੰਗ ਜਾਵਾਂ ਮੈਂ,

ਇਹ 'ਰਵੀ' ਤੇ ਮੇਹਰ ਦਾਤਾਰ ਕਰੋ.

 

 

आपके विचार - ਆਪ ਜੀ ਦੇ ਵਿਚਾਰ

Comments: 2
  • #2

    mamta kumari (Tuesday, 07 February 2012 00:58)

    thanks

  • #1

    Sukhvinder moga (Tuesday, 31 January 2012 07:35)

    Very Nice. Prabhu ke rang main rangi hui.