Total Visits

Free Web Counters
CLICK Here for MORE poems by Sardar Bikramjit Singh 'Jit' Ji
Sardar Bikramjit Singh 'Jit' Ji

Poet : Rev. Bikramjeet Singh 'Jit'

 

E-mail : bikramjitsingh@maanavta.com




 

ਪ੍ਰਭੂ ਦੀ ਮਹਿਮਾ 


(ਬਿਕਰਮਜੀਤ ਸਿੰਘ "ਜੀਤ" E-mail : bikramjitsingh@maanavta.com )

  

ਮਹਿਮਾਂ ਅਪਰੰਪਾਰ ਹੈ ਰੱਬ ਦੀ

ਅੱਤ ਸੋਹਣਾ ਸੰਸਾਰ ਰਚਾਇਆ

ਪਸ਼ੂ ਪੰਖੇਰੂ ਫ਼ੁਲ ਫ਼ਲ ਨਦੀਆਂ

ਤੇ ਸੁਹਣਾ ਇੰਨਸਾਨ ਬਣਾਇਆ

 

ਗੋਰੇ ਕਾਲੇ ਧਰਮੀ ਤੇ ਜ਼ਾਲਮ

ਹਰ ਕੋਈ ਵੇਖੋ ਵੱਖ ਵੱਖ ਲੱਗੇ

ਚਮਤਕਾਰ ਹੈ ਅਜਬ ਸਾਂਈ ਦਾ

ਸਬ ਵਿਚ ਜੋਤ ਇਸੇ  ਦੀ ਜੱਗੇ

 

ਨਜ਼ਰ ਮੇਹਰ ਦੀ ਪੈ ਜਾਇ ਜਿਸਤੇ

ਧੰਨ ਓਹੀ ਅਖਵਾਂਦਾ ਹੈ

ਪ੍ਰੀਤ ਭਰੋਸਾ ਭਗਤੀ ਕਰਕੇ

ਮਨ ਵਿਚ ਰੱਬ ਨੂੰ ਵਸਾਂਦਾ ਹੈ

 

ਨਿਸਚਾ ਲਗਨ ਹੋਵੇ ਜੇ ਸੱਚੀ

ਹਰਪਲ ਰਖਿਆ ਕਰੇ ਇਹ ਆਪ

ਬਿਨਸ ਜਾਏ ਸੰਕਟ ਰੋਗ ਚਿੰਤਾ

ਨੱਸਣ ਦੂਰ ਸਭ ਸੋਗ ਸੰਤਾਪ

 

ਸਮਾਂ ਖਿਸਕਦਾ ਜਾਵੇ ਬੰਦਿਆ

ਵੇਖੀਂ ਲੰਘ ਨਾ ਜਾਏ ਅਜਾਈਂ

ਕਰਲੈ "ਜੀਤ"ਜਗਤ ਦੀ ਸੇਵਾ

ਬਾਣੀ ਗੁਰੂ ਦੀ ਰਿਦੇ ਵਸਾਈਂ

God Bless All is loading comments...